ਬਹੁਤ ਹੀ ਸੋਹਣੀ ਕਵਿਤਾ ਇਕ ਵਾਰ ਪੜ ਕੇ ਦੇਖੋ

ਬਹੁਤ ਹੀ ਸੋਹਣੀ ਕਵਿਤਾ ਇਕ ਵਾਰ ਪੜ ਕੇ ਦੇਖੋ 


ਬੈਠ ਗਏ ਰਜਾਈ ਵਿੱਚ ਸਭ ਚੁੱਪ ਚਪੀਤੇ

ਫੜ ਲਏ ਮੋਬਾਇਲ ਪਰ ਪਾਠ ਨਾ ਕੀਤੇ.....

ਸ਼ਹੀਦੀ ਦਿਹਾੜਾ ਵਟਸਐਪ ਤੇ ਮਨਾ ਰਹੇ ਨੇ

ਸਿੱਖਾਂ ਦੇ ਬੱਚੇ ਅੱਜ ਕਿੱਧਰ ਨੂੰ ਜਾ ਰਹੇ ਨੇ.....

ਵੱਧ ਤੋਂ ਵੱਧ ਕਹਿੰਦੇ ਜੋ ਸ਼ੇਅਰ ਕਰੂਗਾ

ਗੁਰੂ ਗੋਬਿੰਦ ਸਿੰਘ ਉਸ ਤੇ ਮੇਹਰ ਕਰੂਗਾ.....

ਅੱਜ ਮਾਂ ਸਿੱਖੀ ਦੀ ਗੱਲ ਟਾਲ ਦਿੰਦੀ ਹੱਸ ਕੇ

ਟਾਇਮ ਨਹੀਂ ਮਿਲਦਾ ਨਾਟਕ ਦੇਖਦੀ ਸਟਾਰ ਪਲੱਸ ਤੇ.....

ਠੀਕ ੧੩ ਜਨਵਰੀ ਨੂੰ ਸਿੱਖ ਵੀ ਲੋਹੜੀ ਮਨਾਉਣਗੇ

ਭੁੱਲ ਕੇ ਕੁਰਬਾਨੀਆਂ ਖੁਸ਼ੀਆਂ ਫੇਰ ਮਨਾਉਣਗੇ.....

ਖੇਡਢ ਹੱਸਣ ਦੀ ਉਮਰ ਵਿੱਚ ਸ਼ਹੀਦੀ ਜੋ ਪਾ ਗਏ

ਨਿੱਕੀਆਂ ਜਿੰਦਾਂ ਵੱਡੇ ਸਾਕੇ ਦਾ ਇਤਿਹਾਸ ਉਹ ਬਣਾ ਗਏ.....

ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਉਨਾਂ ਦਾ ਪਰਿਵਾਰ.....

🙏🏻🙏🏻🙏🏻🙏🏻🙏🏻

Post a Comment

0 Comments