Worldest Rich Man (ਦੁਨੀਆਂ ਦੇ 8 ਮਨੁੱਖ ਇੰਨੇ ਆਮੀਰ ਸੁਣ ਕੇ ਹੈਰਾਨ ਹੋ ਜਾਵੋਗੇ ) Dreamzmedia

        🏹 ਦੋ ਮਿੰਟ ਧਿਆਨ ਨਾਲ ਪੜ੍ਹਨਾ ਜੀ ! 🏹

ਦੁਨੀਆਂ ਦੇ 8 ਮਨੁੱਖ ਇੰਨੇ ਆਮੀਰ ਸੀ ਕਿ ਉਹਨਾਂ ਕੋਲ ਅਮਰੀਕਾ ਦੀ ਗੌਰਮਿੰਟ ਨਾਲ਼ੋਂ ਵੱਧ ਪੈਸਾ ਸੀ। ਉਹਨਾਂ ਦਾ ਅੰਤ ਕਿਵੇਂ ਹੋਇਆ, ਆਓ ਦੇਖੀਏ !!!  

1. ਪਹਿਲਾ ਸੀ, ਚਾਰਲਸ ਸ਼ਿਵਾਬ, ਸਟੀਲ ਕੰਪਨੀ ਦਾ ਮਾਲਕ ! ਇਹ ਦੀਵਾਲੀਆ ਹੋ ਕੇ ਮਰਿਆ !

2. ਹਾਵਰਡ ਹਬਸਨ, ਇਹ ਪਾਗਲ ਹੋ ਕੇ ਮਰਿਆ !

3. ਆਰਥਰ ਕਟਨ, ਇਹ ਅੰਨ ਦਾ ਵਾਪਾਰੀ, ਇਹ ਕਰਜਾਈ ਹੋ ਕੇ ਮਰਿਆ !

4. ਰਿਚਰਡ ਵਿਟਨੇਅ, ਜੇਲ੍ਹ ਚ ਮਰਿਆ !

5. ਐਲਬਰਟ ਫਾਲ, ਇਸ ਨੂੰ ਮਾਫ਼ੀ ਦਿੱਤੀ ਗਈ, ਤੇ ਘਰ ਚੋਂ ਬਾਹਰ ਜਾਣ ਦਾ ਹੁਕਮ ਨਾਂ ਹੋਣ ਕਰਕੇ ਘਰੇ ਮਰਿਆ !

6. ਜੈਸੀ ਲਿਵਰ, ਵਾਲ ਸਟਰੀਟ ਦਾ ਵੱਡਾ ਖਰੀਦਦਾਰ, ਆਤਮ ਹੱਤਿਆ ਕਰਕੇ ਮਰਿਆ !

7. ਲੀਓਨ ਫਰੇਜਰ, ਵੱਡੀਆਂ ਵੱਡੀਆਂ ਕੰਪਨੀਆਂ ਦਾ ਮਾਲਕ, ਆਤਮ ਹੱਤਿਆ ਕਰਕੇ ਮਰਿਆ !

8. ਈਵਾਨ ਕਰੂਗਰ, ਬੈਂਕਾਂ ਦਾ ਮਾਲਕ, ਆਤਮ ਹੱਤਿਆ ਕਰਕੇ ਮਰਿਆ !

ਇਹ ਸਾਰੇ ਲੋਕ ਸਿਰਫ ਪੈਸਾ💰 ਕਮਾਉਣਾ ਜਾਣਦੇ ਸੀ, ਪਰ ਜਿਉਣਾਂ ਭੁੱਲ ਗਏ, ਕਿ ਜ਼ਿੰਦਗੀ ਕੀ ਹੈ ?
ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਸੀ, ਕਿ ਅਸੀਂ ਜੀਉਂਦੇ ਹਾਂ ਤੇ ਸਾਡੇ ਆਲੇ ਦੁਆਲੇ ਹੋਰ ਮਨੁੱਖ, ਪਸ਼ੂ-ਪੰਛੀ🌈 ਕੁਦਰਤ 🌏ਆਸਮਾਨ🌦 ਹਵਾ, ਫੁੱਲ, ਸਾਰੀ ਕਾਇਨਾਤ ਜਿਉਂ ਰਹੀ ਹੈ ! 

ਗੱਲ ਉਹਨਾਂ 8 ਬੰਦਿਆਂ ਦੀ ਹੀ ਨਹੀਂ ਹੈ,

ਗ਼ਦਾਫੀ ਤੇ ਸੁਦਾਮ ਹੁਸੈਨ ਦੀ ਮੌਤ ਆਪਾਂ ਦੇਖੀ ਹੈ !

ਜਰਮਨ ਦਾ ਸੀਮਿੰਟ ਦਾ ਅਰਬਾਂ-ਪਤੀ, ਗੱਡੀ ਥੱਲੇ ਆ ਕੇ ਮਰਿਆ ਥੋੜ੍ਹੇ ਸਾਲ ਪਹਿਲਾਂ, ਘਾਟਾ ਨਹੀਂ ਝੱਲ ਸਕਿਆ। 

ਮਿਡਲ ਈਸਟ ਦੇ ਸ਼ਹਿਨਸ਼ਾਹ ਨੇ ਹੁਕਮ ਕੀਤਾ ਸੀ, ਕਿ ਉਹਦੀ ਕਬਰ ਦਾ ਕਿਸੇ ਨੂੰ ਪਤਾ ਨਾਂ ਲੱਗੇ ਕਿ ਕਿੱਥੇ ਦੱਬਿਆ ਗਿਆ। 

ਪੈਸਾ ਜ਼ਰੂਰਤ ਹੈ। ਪੈਸੇ ਦੀ ਲੋੜ ਹੈ ! ਪਰ ਪੈਸਾ ਜ਼ਿੰਦਗੀ ਨਹੀਂ ਹੈ। 

ਜੇ ਤੁਸੀਂ ਆਪਣੇ ਲੋਕਾਂ ਨਾਲ਼ੋਂ, ਸਮਾਜ ਨਾਲ਼ੋਂ ਅਤੇ ਭਾਈਚਾਰੇ ਨਾਲ਼ੋਂ, ਇਸ ਕਰਕੇ ਟੁੱਟ ਚੁੱਕੇ ਹੋ ਕਿ ਤੁਸੀਂ ਬਹੁਤ ਆਮੀਰ ਹੋ, ਤਾਂ ਹੋ ਸਕਦਾ ਤੁਹਾਡਾ ਅੰਤ ਵੀ ਇਹਨਾਂ ਆਮੀਰਾਂ ਵਰਗਾ ਹੋਵੇ।

ਜੇ ਆਮੀਰ ਹੀ ਹੋਣਾਂ ਹੈ, ਤਾਂ ਵਾਰਨ ਬਫੇਟਸ ਵਰਗੇ ਹੋਵੋ, ਜੋ ਦੁਨੀਆਂ ਦਾ ਸਭ ਤੋਂ ਆਮੀਰ ਗਿਣਿਆ ਜਾਣ ਵਾਲਾ ਮਨੁੱਖ ਹੈ, ਪਰ ਜੋ ਸਾਦੇ ਜਿਹੇ ਘਰ 'ਚ ਰਹਿੰਦਾ ਹੈ ! 
ਉਹ ਜ਼ਿੰਦਗੀ ਦੇ ਰਾਜ਼ ਇਉਂ ਦੱਸਦਾ ਕਿ :-

1 ਖ਼ੁਸ਼ੀ ਬਾਹਰੋਂ ਨਹੀਂ ਆਉਂਦੀ, ਇਹ ਤੁਹਾਡੇ ਆਪਣਿਆਂ ਨਾਲ(ਦੋਸਤ ਰਿਸ਼ਤੇਦਾਰ )ਖੁਸ਼ੀ ਵਰਤਾਰੇ ਕਰਕੇ ਹੈ।

2  ਸਾਦਗੀ ਅਤੇ ਸ਼ਾਤੀ ਚ ਜੀਓ।

3. ਬਹੁਤਾ ਗੂੜ੍ਹ ਗਿਆਨ ਨਾਂ ਕੱਠਾ ਕਰੋ, ਸਾਦਾ ਸੋਚੋ।

4. ਪੈਸੇ ਜ਼ਰੂਰ ਜੋੜੋ, ਪਰ ਸਾਰਾ ਧਿਆਨ ਇਹਦੇ ਚ ਹੀ ਨਾਂ ਖਰਚ ਹੋ ਜੇ..!

5.ਜੀਓ ਅਤੇ ਜੀਣ ਦਿਓ।

6.ਸਵਾਰਥ ਅਤੇ ਪੈਸਾ ਰਿਸ਼ਤਿਆਂ ਨੂੰ ਖਰਾਬ ਕਰਦਾ ਹੈ।

7. ਕਦੇ ਕੱਟੜ ਨਾਂ ਬਣੋ, ਕੱਟੜਤਾ ਸ਼ਾਤੀ ਦੀ ਦੁਸ਼ਮਣ ਏ।

8. ਕਿਸੇ ਦੀ ਜ਼ਿੰਦਗੀ 'ਚ ਬੇ-ਵਜ੍ਹਾ ਦਖਲ ਨਾ ਦਿਓ ਜੀ।

9.ਕਿਸੇ ਦਾ ਕਦੇ ਵੀ ਦਿਲ ਨਾ ਦੁਖਾਓ।

10. ਜੀਵਨ ਬਹੁਤ ਛੋਟਾ ਏ। ਕਿਰਪਾ ਕਰਕੇ ਵੈਰ ਵਿਰੋਧ ਛੱਡਕੇ, ਦੁਨੀਆਂ ਨੂੰ ਹੋਰ ਖੂਬਸੁਰਤ ਬਣਾਈਏ ਜੀ ।

🙏 ਕਿਰਪਾ ਕਰਕੇ ਇੱਕ ਬਾਰ ਜ਼ਰੂਰ ਸੋਚਿਓ 👏
ਇਹ ਜਾਣਕਾਰੀ ਅੱਗੇ ਵੀ ਸਾਂਝੀ ਕਰੋ Share

Post a Comment

0 Comments