ਕੀ ਕਰ ਰਹੇ ਨੇ ਲੋਕ ਚਾਰ ਸਾਹਿਬਜ਼ਾਦਿਆਂ ਦੇ ਨਾਮ ਤੇ | ਇਕ ਕੌੜੀ ਸੱਚਾਈ ਪੰਜਾਬ ਦੀ | ਲੱਖ ਲਾਹਨਤਾਂ
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਹਿ
ਹੱਥ ਬੰਨ੍ਹ ਕੇ ਬੇਨਤੀ ਹੈ ਜੀ ਪੂਰਾ ਪੜ੍ਹਿਓ
ਵਾਹਿਗੁਰੂ ਜੀ ਦਸੰਬਰ ਦਾ ਮਹੀਨਾ ਚਲ ਰਿਹਾ ਤੇ ਇਸ ਮਹੀਨੇ ਵਿਚ ਸਿੱਖੀ ਉੱਤੇ ਬਹੁਤ ਵੱਡਾ ਕਹਿਰ ਵਾਪਰਿਆ ਸੀ | ਆਪ ਸਭ ਨੂੰ ਪਤਾ ਹੀ ਹੈ ਕਿ ਸਾਡੇ ਸ਼੍ਰੀ ਗੁਰੂ ਦਸਮੇਸ਼ ਪਿਤਾ ਜੀ ਦਾ ਪਰਿਵਾਰ ਵਿਛੜਿਆ ਚਾਰ ਸਾਹਿਬਜ਼ਾਦੇ ਸ਼ਹੀਦ ਹੋਏ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜ੍ਹੀ ਵਿਚ ਯੁੱਧ ਦੌਰਾਨ ਸ਼ਹੀਦ ਹੋਏ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖ਼ਾਨ ਨੇ ਨੀਹਾਂ ਵਿਚ ਚਿਣਾ ਦਿਤਾ ਗਿਆ -
1 ਸਾਹਿਬਜ਼ਾਦਾ ਅਜੀਤ ਸਿੰਘ (1687–1699)
2 ਸਾਹਿਬਜ਼ਾਦਾ ਜੂਝਾਰ ਸਿੰਘ (1691–1705)
3 ਸਾਹਿਬਜ਼ਾਦਾ ਜ਼ੋਰਾਵਰ ਸਿੰਘ (1696–1699)
4 ਸਾਹਿਬਜ਼ਾਦਾ ਫਤਿਹ ਸਿੰਘ (1699–1705)
ਸਾਧ ਸੰਗਤ ਜੀ | ਇਸ ਬੀਤੇ ਵੇਲੇ ਨੂੰ ਯਾਦ ਕਰਕੇ ਅੱਖਾਂ ਚੋ ਪਾਣੀ ਆ ਜਾਂਦਾ ਪਰ ਅੱਜ ਦਾ ਕੌੜਾ ਹੈ ਕੇ ਪੂਰਾ ਪੰਜਾਬ ਪੰਜਾਬੀਅਤ ਇਸ ਵੇਲੇ ਨੂੰ ਭੁੱਲ ਦੀ ਜਾ ਰਹੀ ਹੈ | ਕੁਝ ਸਿੱਖੀ ਸਰੂਪ ਲੋਕਾਂ ਨੂੰ ਛੱਡ ਆਮ ਲੋਕਾਂ ਨੂੰ ਇਹ ਨਹੀਂ ਪਤਾ ਕੇ 20 ਦਸੰਬਰ ਤੋਂ 27 ਦਸੰਬਰ ਤਕ ਕਿ ਹੋਇਆ ਸੀ ਸਿੱਖ ਧਰਮ ਵਿਚ |
ਇਕ ਬਹੁਤ ਵੱਡੀ ਗੱਲ ਇਸ ਹਫਤੇ ਵਿਚ ਜੋੜ ਮੇਲੇ ਲਗਾਏ ਜਾਂਦੇ ਨੇ ਕਿਧਰੇ ਲੰਗਰ ਚਾਹ ਪਕੌੜੇ ਜਲੇਬੀਆਂ ਪੂਰੀਆਂ ਖੁਸ਼ੀਆਂ ਮਨਾਈਆਂ ਜਾਂਦੀਆਂ ਨੇ ਲਾਹਨਤਾਂ ਇਹੋ ਜੇ ਲੋਕਾਂ ਤੇ ਸਾਡੀ ਸਿੱਖੀ ਸਿਰਫ ਜਲੇਬੀਆਂ ਦੇ ਲੰਗਰਾਂ ਤਕ ਹੀ ਸੀਮਤ ਰਹਿ ਗਈ | ਪੰਜਾਬ ਦੇ ਸਿੱਖ ਜਾ ਕਿੱਧਰ ਨੂੰ ਰਹੇ ਨੇ ਸਾਨੂੰ ਇਸ ਘੜੀ ਵਿਚ ਹਰ ਰੋਜ ਪਾਠ ਕਰਨਾ ਚਾਹੀਦਾ ਤੇ ਉਸ ਵੇਲੇ ਨੂੰ ਯਾਦ ਕਰ ਅਰਦਾਸਾਂ ਕਰਨੀਆਂ ਚਾਹੀਦੀਆਂ ਹਨ |
ਰਾਹਾਂ ਵਿਚ ਲੰਗਰ ਲਗਾਏ ਜਾਂਦੇ ਨੇ ਰੋਕ ਰੋਕ ਕੇ ਵਰਤਾਏ ਜਾਂਦੇ ਨੇ | ਅਗਰ ਆਮ ਇਨਸਾਨੀਅਤ ਤੌਰ ਤੇ ਸੋਚੀਏ ,ਅਗਰ ਘਰ ਵਿਚ ਬੱਚਾ ਜਾਂ ਘਰ ਦਾ ਕੋਈ ਜੀਅ ਬਿਮਾਰ ਹੋ ਜਾਂਦਾ ਤਾਂ ਆਪ ਨੂੰ ਰੋਟੀ ਚੰਗੀ ਨਹੀਂ ਲਗ ਦੀ | ਉਹ ਤਾਂ ਫਿਰ ਵੀ ਸ਼ਹੀਦ ਹੋਏ ਨੇ ਤੇ ਆਪਾ ਸਾਰੇ ਰਲਕੇ ਲੰਗਰ ਲਾਉਣੇਆਂ ਅਸੀਂ ਏਨੇ ਪੱਥਰ ਦਿਲ ਹੋ ਗਏ | ਵਾਹ ਰੱਬਾ !
ਇਹਨਾਂ ਲੰਗਰਾਂ ਤੇ ਪੈਸੇ ਲਾਉਣ ਨਾਲੋਂ | ਸਿੱਖੀ ਨੂੰ ਮਜਬੂਤ ਕੀਤਾ ਜਾਵੇ ਸਿੱਖ ਧਰਮ ਨੂੰ ਅਗਲੀ ਪੀੜੀ ਤਕ ਲੈ ਕੇ ਜਾਈਏ |
1 ਸਿੱਖੀ ਦੇ ਕਾਲਜ,ਸਕੂਲ ਖੋਲ੍ਹੇ ਜਾਣ ਜਿਥੇ ਗਰੀਬ ਪਰਿਵਾਰ ਦੇ ਵੀ ਬੱਚੇ ਪੜ੍ਹ ਸਕਣ |
2 ਸਿੱਖ ਧਰਮ ਦਾ ਆਪਣਾ ਹਸਪਤਾਲ ਹੋਣੇ ਚਾਹੀਦੇ ਨੇ ਜਿਥੇ ਗਰੀਬ ਲੋੜਵੰਦ ਇਲਾਜ਼ ਕਰਵਾ ਸਕੇ |
3 ਗੁਰਦੁਵਾਰਿਆਂ ਤੋਂ ਹੋਣ ਵਾਲੀ ਬੱਚਤ ਓਸੇ ਪਿੰਡ ਦੇ ਕੰਮਾਂ ਵਿਚ ਲਗਾਈ ਜਾਵੇ ਜਾਂ ਫਿਰ ਕਿਸੇ ਗਰੀਬ ਦੀ ਛੱਤ ਛੱਤੀ ਜਾਵੇ | ਗੋਲਕ ਪੁਜਾਰੀਆ ਦੇ ਢਿੱਡ ਨਾ ਭਰੇ ਜਾਣ
ਕਿਉਕਿ ਇਹਨਾਂ ਚਾਰ ਦਿਨ ਦੇ ਲੰਗਰਾਂ ਨਾਲ ਅਸੀਂ ਸੰਗਤ ਦਾ ਚਾਰ ਦਿਨ ਤਾਂ ਢਿੱਡ ਭਰ ਸਕਦੇ ਹਾਂ ਫਿਰ ਇਸ ਤੋਂ ਬਾਅਦ , ਜੋ ਹਰ ਰੋਜ ਹੀ ਭੁੱਖ ਨਾਲ ਮਰਦੇ ਨੇ ਓਹਨਾ ਬਾਰੇ ਵੀ ਸੋਚੋ |
|| ਅਗਰ ਲੰਗਰ ਲਾਉਣੇ ਹੀ ਨੇ ਤਾਂ ਸਾਦੇ ਭੋਜਨ ਦੇ ਲਗਾਏ ਜਾਣ ||
|| ਅਸਲ ਵਿਚ ਅਸੀਂ ਰੱਜਿਆ ਨੂੰ ਰੱਜੋਣਿਆ
ਭੁਖਿਆ ਵੱਲ ਕੋਈ ਵਿਰਲਾ ਹੀ ਵੇਖਦਾ ||
ਰਘਵੀਰ ਸਿੰਘ
ਤੁਸੀਂ ਸਹਿਮਤ ਹੋ ਤਾਂ
| ਸ਼ੇਅਰ ਜਰੂਰ ਕਰੋ ਤਾਂ ਜੋ ਲੋਕ ਜਾਗਰੂਕ ਹੋ ਸਕਣ ਤੇ ਕੋਈ ਠੋਸ ਕਦਮ ਉਠਾਇਆ ਜਾ ਸਕੇ |
Share
0 Comments